¡Sorpréndeme!

'Punjab 95' 'ਤੇ ਭਖੀ ਸਿਆਸਤ, ਬਾਦਲ ਨੇ ਚੁੱਕੇ ਸਵਾਲ, 'ਸਿੱਖਾਂ ਨਾਲ ਕੀਤਾ ਜਾ ਰਿਹਾ ਵਿਤਕਰਾ' |OneIndia Punjabi

2023-08-10 3 Dailymotion

ਮਨੁੱਖੀ ਹੱਕਾਂ ਦੇ ਲਈ ਲੜ੍ਹਨ ਵਾਲੇ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘Punjab 95’ 'ਤੇ ਸਿਆਸਤ ਭੱਖਦੀ ਹੋਈ ਨਜ਼ਰ ਆ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 'ਪੰਜਾਬ 95' ਫ਼ਿਲਮ 'ਚ ਸੈਂਸਰ ਬੋਰਡ ਵਲੋਂ ਲਗਾਏ ਜਾ ਰਹੇ ਕੱਟਾਂ ਦਾ ਕਰੜਾ ਵਿਰੋਧ ਕੀਤਾ ਹੈ | ਦੱਸ ਦਈਏ ਕਿ ਫਿਲਮ 'ਪੰਜਾਬ 95' ਜਿਸ ਦਾ ਜਿਸ ਦਾ ਪਹਿਲਾਂ ਨਾਂ ‘ਘੱਲੂਘਾਰਾ’ ਸੀ | ਜਿਸ 'ਚ ਪਿਛਲੇ ਮਹੀਨੇ ਸੈਂਸਰ ਬੋਰਡ ਨੇ 21 ਕੱਟ ਲਗਾਏ ਹਨ। ਕੇਂਦਰੀ ਫਿਲਮ ਪ੍ਰਸਾਰਨ ਬੋਰਡ ਦਾ ਕਹਿਣਾ ਹੈ ਕਿ ਫਿਲਮ 'ਚ ਹਟਾਏ ਗਏ ਡਾਇਲਾਗ ਅਤੇ ਸੀਨ ਹਿੰਸਾ ਅਤੇ ਸਿੱਖ ਨੌਜਵਾਨਾਂ ਨੂੰ ਭੜਕਾ ਸਕਦੇ ਹਨ । ਇਸ ਲਈ ਇਨ੍ਹਾਂ ਨੂੰ ਹਟਾਇਆ ਗਿਆ ਹੈ ।
.
Badal politics on the film 'Punjab 95', Badal raised questions, why not 'Punjab 95' on the release of 'Kashmir Files'?
.
.
.
#punjab95 #sukbirbadal #punjabnews